ਲੇਡੀਜ਼ ਜਿਮਖਾਨਾ ਕਲੱਬ ਵਿਚ ਲਗਭਗ 5 ਸਾਲਾਂ ਬਾਅਦ ਚੋਣਾਂ ਹੋਣ ਜਾ ਰਹੀਆਂ ਹਨ। ਕਲੱਬ ਦੀ ਬੀਤੇ ਦਿਨ ਹੋਈ ਏ. ਜੀ. ਐੱਮ. ਵਿਚ 28 ਨਵੰਬਰ 2026 ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ। ਕਲੱਬ ਦੀਆਂ ਸਰਗਰਮੀਆਂ ਚੋਣਾਂ ਤੱਕ ਸੁਚਾਰੂ ਢੰਗ ਨਾਲ ਚਲਾਉਣ ਲਈ ਦਿਵਿਆ ਪੀ. (ਆਈ. ਏ. ਐੱਸ.) ਨੂੰ ਆਨਰੇਰੀ ਸੈਕਟਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹੁਣ ਕਲੱਬ ਦੇ ਆਗਾਮੀ ਪ੍ਰੋਗਰਾਮ ਉਨ੍ਹਾਂ ਦੀ ਦੇਖ-ਰੇਖ ਵਿਚ ਹੋਣਗੇ।