ਲੁਧਿਆਣਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਨਾਲ ਸ਼ਰੇਆਮ ਕੁੱਟਮਾਰ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਆਪਣੀ ਪਤਨੀ ਨੂੰ ਥੱਪੜ ਮਾਰ ਰਿਹਾ ਹੈ, ਵਾਲਾਂ ਤੋਂ ਫੜ ਕੇ ਘਸੀਟ ਰਿਹਾ ਹੈ ਅਤੇ ਸੜਕ ਤੇ ਡਿੱਗੀ ਹੋਈ ਨੂੰ ਲੱਤਾਂ ਮਾਰ ਰਿਹਾ ਹੈ।