ਸ਼ਾਮਨਗਰ ਦੇ ਰਹਿਣ ਵਾਲੇ ਅਕਸ਼ੇ ਬਾਂਸਲ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਦੋਸਤ ਰੋਮਿਤ ਨਾਲ ਕੈਨੇਡਾ ਜਾ ਕੇ ਕਾਰੋਬਾਰ ਸਥਾਪਤ ਕਰਨਾ ਚਾਹੁੰਦਾ ਸੀ। ਇਸੇ ਦੌਰਾਨ ਦੋਵਾਂ ਦੀ ਮੁਲਾਕਾਤ ਉੱਤਰਾਖੰਡ ਦੇ ਗੜਵਾਲ ਇਲਾਕੇ ਦੇ ਰਹਿਣ ਵਾਲੇ ਮਹਿਪਾਲ ਸਿੰਘ ਅਤੇ ਪਵਨ ਸਿੰਘ ਰਾਵਤ ਨਾਲ ਹੋਈ। ਦੋਸ਼ ਹੈ ਕਿ ਮੁਲਜ਼ਮਾਂ ਨੇ ਦੋਵਾਂ ਦੋਸਤਾਂ ਨੂੰ ਆਸਾਨੀ ਨਾਲ ਵਿਦੇਸ਼ ਭੇਜਣ ਦਾ ਭਰੋਸਾ ਦਿਵਾਇਆ ਅਤੇ ਇਸ ਬਦਲੇ ਪੇਸ਼ਗੀ ਵਜੋਂ ਪੰਜ-ਪੰਜ ਲੱਖ.