ਪਟਿਆਲਾ, 19 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ-ਸੰਗਰੂਰ ਰਾਸ਼ਟਰੀ ਰਾਜਮਾਰਗ 'ਤੇ ਭਾਖੜਾ ਨਹਿਰ 'ਤੇ ਬਣਿਆ ਲੋਹੇ ਦਾ ਪੁਲ ਅਚਾਨਕ ਟੁੱਟ ਗਿਆ। ਅੱਜ ਸਵੇਰੇ ਜਦੋਂ ਇਹ ਪੁੱਲ ਟੁੱਟਿਆ ਤਾਂ ਟਰੱਕ ਇਸ ਪੁਲ ਤੋਂ ਲੰਘ ਰਹੇ ਸਨ। ਪੁਲ ਟੁੱਟਣ ਤੋਂ ਬਾਅਦ ਟਰੱਕ ਭਾਖੜਾ ਨਹਿਰ ਵਿਚ ਲਟਕ ਗਏ। ਭਾਖੜਾ ਨਦੀ ਦਾ ਪਾਣੀ ਵੀ ਪੁਲ ਦੇ ਉੱਪਰੋਂ ਵਹਿਣ ਲੱਗ ਪਿਆ। ਸੂਚਨਾ ਮਿਲਣ 'ਤੇ ਬਚਾਅ ਟੀਮਾਂ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀਆਂ।