ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਪੰਜਾਬ ਦੇ ਘਰਾਂ ਵਿੱਚ ਪੌਸ਼ਟਿਕ ਚੀਜ਼ਾਂ ਬਣਾਉਣ ਦਾ ਰੁਝਾਨ ਵਧ ਜਾਂਦਾ ਹੈ। ਇਨ੍ਹਾਂ ਵਿੱਚੋਂ ਇੱਕ ਹੈ ਅਲਸੀ ਦੀਆਂ ਪਿੰਨੀਆਂ (Flaxseed Ladoo)। ਅਲਸੀ ਦੀਆਂ ਪਿੰਨੀਆਂ ਸਿਰਫ਼ ਸੁਆਦ ਵਿੱਚ ਹੀ ਵਧੀਆ ਨਹੀਂ ਹੁੰਦੀਆਂ, ਸਗੋਂ ਇਨ੍ਹਾਂ ਵਿੱਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹਨ।