ਜਲੰਧਰ ਵਿੱਚ ਤੇਜ਼ ਰਫ਼ਤਾਰ ਕਾਰ ਚਲਾਉਣ ਤੋਂ ਰੋਕਣ ‘ਤੇ ਪੰਜਾਬ ਪੁਲਿਸ ਦੇ ਇੱਕ ਏ.ਐੱਸ.ਆਈ. (ASI) ਅਤੇ ਭਾਰਤੀ ਸੈਨਾ ਦੇ ਰਿਟਾਇਰਡ ਬਲੈਕ ਕੈਟ ਕਮਾਂਡੋ ਵਿਚਾਲੇ ਜ਼ਬਰਦਸਤ ਵਿਵਾਦ ਹੋ ਗਿਆ। ਸੇਵਾਮੁਕਤ ਕਮਾਂਡੋ ਦਾ ਗੰਭੀਰ ਆਰੋਪ ਹੈ ਕਿ ਏ.ਐੱਸ.ਆਈ. ਨੇ ਬਦਸਲੂਕੀ ਕਰਦਿਆਂ ਨਾ ਸਿਰਫ਼ ਉਨ੍ਹਾਂ ਦਾ ਗਲਾ ਫੜਿਆ, ਸਗੋਂ ਉਨ੍ਹਾਂ ਨੂੰ ਥੱਪੜ ਵੀ ਮਾਰ ਦਿੱਤਾ। ਇਸ ਹੱਥੋਪਾਈ ਦੌਰਾਨ ਸਾਬਕਾ ਫ਼ੌਜੀ ਦਾ ਮੋਬਾਈਲ ਫ਼ੋਨ ਹੇਠਾਂ ਡਿੱਗ ਕੇ ਟੁੱਟ ਗਿਆ ਅਤੇ ਉਨ੍ਹਾਂ ਦੇ ਗਲੇ ‘ਤੇ ਸੱਟ ਵੀ.