ਨਿਊ ਅੰਬੇਡਕਰ ਨਗਰ ਇਲਾਕੇ ਚ ਇਕ ਮਾਮਲਾ ਦਰਜ ਕੀਤਾ ਗਿਆ ਹੈ, ਜਿੱਥੇ ਇਕ ਵਿਅਕਤੀ ਵਿਪਿਨ ਕੁਮਾਰ ਸਿੰਘ (38) ਦੀ ਸ਼ੱਕੀ ਹਾਲਾਤਾਂ ਚ ਮੌਤ ਹੋ ਗਈ। ਮ੍ਰਿਤਕ ਦੀ ਬਜ਼ੁਰਗ ਮਾਂ ਨੇ ਆਟੋ ਰਿਪੇਅਰ ਵਰਕਸ਼ਾਪ ਦੇ ਮਾਲਕ ਅਤੇ ਉਸ ਦੇ ਤਿੰਨ-ਚਾਰ ਅਣਪਛਾਤੇ ਸਾਥੀਆਂ ਤੇ ਉਸ ਦੇ ਪੁੱਤਰ ਤੇ ਬੇਰਹਿਮੀ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਮਾਂ ਦੇ ਬਿਆਨ ਦੇ ਆਧਾਰ ਤੇ ਪੁਲਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।