Amritsar Airport: ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸਰਦ ਰੁੱਤ ਦਾ ਨਵਾਂ ਉਡਾਣ ਸ਼ਡਿਊਲ ਅਧਿਕਾਰਤ ਤੌਰ. ਜਾਰੀ ਕੀਤੇ ਗਏ ਇਸ ਨਵੇਂ ਸ਼ਡਿਊਲ ਵਿੱਚ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੇ ਆਗਮਨ ਅਤੇ ਰਵਾਨਗੀ ਦੀਆਂ ਕੁੱਲ 84 ਐਂਟਰੀਆਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਨਵੀਂ ਸਮਾਂ-ਸਾਰਣੀ ਤਹਿਤ ਯਾਤਰੀਆਂ ਨੂੰ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦਿੱਲੀ, ਮੁੰਬਈ, ਪੁਣੇ, ਬੈਂਗਲੁਰੂ, ਅਹਿਮਦਾਬਾਦ, ਸ੍ਰੀਨਗਰ ਅਤੇ ਨੋਇਡਾ ਲਈ ਸਿੱਧੀਆਂ ਘਰੇਲੂ ਉਡਾਣਾਂ ਦੀ ਸਹੂਲਤ ਮਿਲੇਗੀ।