ਹਿੰਦੂ ਧਰਮ ਚ ਕਰਵਾ ਚੌਥ ਦਾ ਖ਼ਾਸ ਮਹੱਤਵ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਪੂਰਾ ਦਿਨ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਰਾਤ ਨੂੰ ਚੰਨ ਦੇਖਣ ਤੋਂ ਬਾਅਦ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਪੂਰਾ ਕਰਦੀਆਂ ਹਨ। ਕਰਵਾਚੌਥ ਵਾਲੇ ਦਿਨ ਯਾਨੀ 29 ਅਕਤੂਬਰ, 2026 ਨੂੰ ਰਾਤ ਲਗਭਗ 8:17 ਵਜੇ ਚੰਦਰਮਾ ਦਿਖਾਈ ਦੇਵੇਗਾ।