ਕਾਂਗਰਸ ਆਗੂ ਰਾਹੁਲ ਗਾਂਧੀ ਪਿਛਲੇ ਦੋ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਉੱਤੇ ਹਨ। ਬਿਨਾਂ ਲਾਮ-ਲਸ਼ਕਰ ਤੋਂ ਆਮ ਸ਼ਰਧਾਲੂ ਆਏ ਰਾਹੁਲ ਗਾਂਧੀ ਨੇ ਇਸ ਸਮੇਂ ਦੌਰਾਨ ਜਲ ਸੇਵਾ, ਜੋੜਿਆਂ ਦੀ ਸੇਵਾ, ਲੰਗਰ ਸੇਵਾ ਦੇ ਨਾਲ-ਨਾਲ ਪਾਲਕੀ ਸਾਹਿਬ ਦੀ ਸੇਵਾ ਵਿੱਚ ਵੀ ਭਾਗ ਲਿਆ। ਉਹ ਪਹਿਲੀ ਵਾਰ ਦਰਬਾਰ ਸਾਹਿਬ ਨਹੀਂ ਆਏ ਹਨ ਪਰ ਇਸ ਵਾਰ ਜਿਵੇਂ ਉਹ ਦੋ ਦਿਨਾਂ ਤੋਂ ਸਿੱਖ ਧਰਮ ਦੇ ਇਸ ਰੂਹਾਨੀ ਅਸਥਾਨ ਉੱਤੇ ਸੇਵਾ ਕਰ ਰਹੇ ਹਨ, ਉਸ.